ਅਕਾਊਂਟੈਂਸੀ ਇੱਕ ਬਹੁਤ ਹੀ ਮਜ਼ਬੂਤ ਅਤੇ ਸਥਿਰ ਪੇਸ਼ਾ ਹੈ। ਕਿਸੇ ਵੀ ਛੋਟੇ ਜਾਂ ਵੱਡੇ ਕਾਰੋਬਾਰ ਦੇ ਚਲਾਣ ਵਿੱਚ ਅਕਾਉਂਟਸ ਮਹੱਤਵਪੂਰਣ ਹਿੱਸਾ ਹੁੰਦੇ ਹਨ। ਇਸ ਖੇਤਰ ਵਿੱਚ ਵੱਖ-ਵੱਖ ਪੱਧਰ ਦੀਆਂ ਯੋਗਤਾਵਾਂ ਵਾਲੇ ਲੋਕਾਂ ਲਈ ਕਈ ਰੋਜ਼ਗਾਰ ਦੇ ਮੌਕੇ ਹਨ। ਛੋਟਾ ਵਪਾਰੀ ਹੋਵੇ ਜਾਂ ਵੱਡਾ ਉਦਯੋਗ, ਸਭ ਨੂੰ ਇੱਕ ਅਕਾਊਂਟੈਂਟ ਦੀ ਲੋੜ ਹੁੰਦੀ ਹੈ। 10+2 ਤੋਂ ਬਾਅਦ ਟੈਲੀ ਵਰਗੇ ਸੌਫਟਵੇਅਰ ਦਾ ਬੁਨਿਆਦੀ ਗਿਆਨ ਰੱਖਣ ਵਾਲਾ ਵਿਅਕਤੀ ਵੀ ਆਸਾਨੀ ਨਾਲ ਨੌਕਰੀ ਲੱਭ ਸਕਦਾ ਹੈ।
ਚਾਰਟਰਡ ਅਕਾਊਂਟੈਂਸੀ (CA) ਕੋਰਸ 1949 ਵਿੱਚ ਸ਼ੁਰੂ ਕੀਤਾ ਗਿਆ ਸੀ। ICAI (ਇੰਸਟੀਟਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ) ਵੀ ਉਸੇ ਸਾਲ ਬਣਾਇਆ ਗਿਆ। ਇਸਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ ਅਤੇ 5 ਰੀਜਨਲ ਕਾਊਂਸਲ ਮੁੰਬਈ, ਨਵੀਂ ਦਿੱਲੀ, ਕਾਨਪੁਰ, ਕੋਲਕਾਤਾ ਅਤੇ ਚੇਨਈ ਵਿੱਚ ਹਨ। 96 ਸ਼ਾਖਾਵਾਂ ਭਾਰਤ ਵਿੱਚ ਅਤੇ 11 ਚੈਪਟਰ ਵਿਦੇਸ਼ਾਂ ਵਿੱਚ ਹਨ।
ICAI ਤਿੰਨ ਸਾਲ ਦਾ ਸੀਏ ਕੋਰਸ ਚਲਾਉਂਦਾ ਹੈ ਜਿਸ ਵਿੱਚ ਥਿਊਰੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦੋਵੇਂ ਸ਼ਾਮਲ ਹਨ।
ਇੱਕ ਚਾਰਟਰਡ ਅਕਾਊਂਟੈਂਟ ਅਕਾਊਂਟਿੰਗ, ਆਡਿਟਿੰਗ ਅਤੇ ਟੈਕਸੇਸ਼ਨ ਦਾ ਮਾਹਿਰ ਹੁੰਦਾ ਹੈ। ਕੰਪਨੀ ਐਕਟ ਅਨੁਸਾਰ ਭਾਰਤ ਵਿੱਚ ਕੰਪਨੀਆਂ ਦਾ ਆਡਿਟ ਕਰਨ ਲਈ ਸਿਰਫ਼ CAs ਨੂੰ ਹੀ ਅਧਿਕਾਰ ਹੈ।
ਟ੍ਰੇਨਿੰਗ ਸਹੂਲਤਾਂ:
ਨਵੀਂ ਨੀਤੀ (ਅਕਤੂਬਰ 2001) ਅਨੁਸਾਰ ਕੋਰਸ ਨੂੰ Professional Education Course ਅਤੇ Final CA Course ਵਿੱਚ ਵੰਡਿਆ ਗਿਆ ਹੈ।
(a) Professional Education-I (PE-I)
10+2 ਤੋਂ ਬਾਅਦ ਜਾਂ ਘੱਟ ਪ੍ਰਤੀਸ਼ਤ ਵਾਲੇ ਗ੍ਰੈਜੂਏਟ ਇਸ ਵਿੱਚ ਦਾਖਲਾ ਲੈਂਦੇ ਹਨ।
(b) Professional Education-II (PE-II)
ਉੱਚ ਪ੍ਰਤੀਸ਼ਤ ਵਾਲੇ ਗ੍ਰੈਜੂਏਟ ਇਸਨੂੰ ਸਿੱਧਾ ਜੁੜ ਸਕਦੇ ਹਨ।
Professional Education Course
(I) PE-I
ਅਵਧੀ: 10 ਮਹੀਨੇ, ਉਮਰ ਸੀਮਾ: ਨਹੀਂ
ਯੋਗਤਾਵਾਂ:
- 10+2 ਪਾਸ
- ਕੌਮਰਸ ਗ੍ਰੈਜੂਏਟ 50% ਤੋਂ ਘੱਟ
- ਮੈਥ ਵਾਲੇ 60% ਤੋਂ ਘੱਟ
- ਗੈਰ-ਕੌਮਰਸ 55% ਤੋਂ ਘੱਟ
ਫੀਸ: ₹2000
(II) PE-II
ਅਵਧੀ: 20 ਮਹੀਨੇ
- PE-I ਪਾਸ
- CA ਫਾਊਂਡੇਸ਼ਨ ਪਾਸ
- ICWAI/ICSI ਪਾਸ
- ਕੌਮਰਸ 50%+
- ਮੈਥ 60%+
- ਹੋਰ 55%+
ਫੀਸ: ₹2650
Group-I: ਅਕਾਊਂਟਿੰਗ, ਆਡਿਟਿੰਗ, ਬਿਜ਼ਨਸ ਲਾਅ
Group-II: ਕਾਸਟ ਅਕਾਊਂਟਿੰਗ, ਟੈਕਸ, ਇੰਫਰਮੇਸ਼ਨ ਟੈਕਨੋਲੋਜੀ
Article-ship
- ਉਮਰ: 18 ਸਾਲ
- PE-II ਪਾਸ
- ਕੰਪਿਊਟਰ ਟ੍ਰੇਨਿੰਗ
Final CA Course
Group-I: ਐਡਵਾਂਸ ਅਕਾਊਂਟਿੰਗ, ਮੈਨੇਜਮੈਂਟ ਅਕਾਊਂਟਿੰਗ
Group-II: ਕਾਸਟ ਮੈਨੇਜਮੈਂਟ, MIS, ਡਾਇਰੈਕਟ ਅਤੇ ਇਨਡਾਇਰੈਕਟ ਟੈਕਸ
ਪੰਜਾਬ, ਹਰਿਆਣਾ, HP, J&K ਅਤੇ ਚੰਡੀਗੜ੍ਹ ਲਈ ਰਜਿਸਟ੍ਰੇਸ਼ਨ ਦਫ਼ਤਰ:
ICAI, ਇੰਦਰਪ੍ਰਸਥ ਮਾਰਗ, ਨਵੀਂ ਦਿੱਲੀ
ਸਦੱਸਤਾ: ਫਾਈਨਲ ਪਾਸ ਕਰਨ ਅਤੇ ਟ੍ਰੇਨਿੰਗ ਪੂਰੀ ਕਰਨ ਤੇ ICAI ਦਾ ਮੈਂਬਰ ਬਣਿਆ ਜਾ ਸਕਦਾ ਹੈ।
ਤਨਖਾਹ ਅਤੇ ਸੁਵਿਧਾਵਾਂ:
ਹਰ ਸੰਗਠਨ ਅਨੁਸਾਰ ਤਨਖਾਹ ਵੱਖਰੀ ਹੁੰਦੀ ਹੈ। ਇੱਕ CA ਚੀਫ਼